ਵਿਸ਼ੇਸ਼ ਉਪਰਾਲਿਆਂ ਨਾਲ ਹਾਈ ਰਿਸਕ ਪਰੈਗਨੈਂਸੀ ਵਾਲੀ ਮਰੀਜ਼ ਦਾ ਇਲਾਜ ਕਰਨ ਦੇ ਨਿਰਦੇਸ਼ : ਸਿਵਲ ਸਰਜਨ
ਰੋਹਿਤ ਗੁਪਤਾ
ਗੁਰਦਾਸਪੁਰ 19 ਅਪ੍ਰੈਲ ਸਿਵਲ ਸਰਜਨ ਗੁਰਦਾਸਪੁਰ ਡਾ.ਹਰਭਜਨ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਤਜਿੰਦਰ ਕੌਰ ਜਿਲ੍ਹਾ ਫੈਮਿਲੀ ਪਲਾਨਿੰਗ ਅਫਸਰ ਗੁਰਦਾਸਪੁਰ ਅਤੇ ਡਾ ਰਸ਼ਮੀ ਵਿਜ ਐਸ.ਐਮ.ਓ. ਈ ਸੀ.ਐਚ.ਸੀ ਨੌਸ਼ਹਿਰਾ ਮੱਝਾ ਸਿੰਘ ਦੀ ਅਗਵਾਈ ਹੇਠ ਬਲਾਕ ਨੌਸ਼ਹਿਰਾ ਮੱਝਾ ਸਿੰਘ ਦੇ ਸਮੂਹ ਸੀ.ਐਚ.ਓਜ.,ਐਲ.ਐਚ.ਵੀਜ .ਏ.ਐਨ.ਐਮਜ, ਆਸ਼ਾ ਫੈਸਿਲੀਟੇਟਰ ਅਤੇ ਆਸਾ ਵਰਕਰਜ ਨੂੰ ਬੁਲਾ ਕੇ ਹਾਈ ਰਿਸਕ ਪ੍ਰੈਗਨੈਂਸੀ ਮਰੀਜਾਂ ਦਾ ਵਧੀਆ ਅਤੇ ਸੁਚਾਰੂ ਢੰਗ ਨਾਲ ਫਾਲੋ -ਅਪ ਕਰਨ ਲਈ ਗ੍ਰੀਨ ਕੋਰੀਡੋਰ ਪ੍ਰੋਗਰਾਮ ਦਾ ਆਗਾਜ ਕੀਤਾ ਗਿਆ ।
ਸਮੂਹ ਆਏ ਹੋਏ ਕਰਮਚਾਰੀਆ ਨੂੰ ਇਹ ਚੇਤਨਾ ਦਿੱਤੀ ਗਈ ਕਿ ਵਿਸ਼ੇਸ਼ ਉਪਰਾਲਿਆਂ ਨਾਲ ਹਾਈ ਰਿਸਕ ਪ੍ਰੈਗਨੈਨਸੀ ਵਾਲੇ ਦਾ ਚੈਕ ਅਪ ਕਰਨਾ ਹੈ ਤਾਂ ਜੋ ਮਾਤਰੀ ਮੌਤ ਦੀ ਦਰ ਨੂੰ ਘਟਾਇਆ ਜਾ ਸਕੇ। ਇਸ ਸਬੰਧੀ ਉਹਨਾਂ ਨੂੰ ਬਲਾਕ ਲੈਵਲ ਤੇ ਗਠਿਤ ਗ੍ਰੀਨ ਕੋਰੀਡੋਰ ਗਰੂਪ ਬਾਰੇ ਦੱਸਿਆ ਗਿਆ ਜਿਸ ਵਿਚ ਉਹਨਾਂ ਨੂੰ ਹਾਈ ਰਿਸਕ ਪ੍ਰੈਗਨੈਂਸੀ ਦੇ ਇਲਾਜ ਦੌਰਾਨ ਕੋਈ ਮੁਸ਼ਕਿਲ ਆਵੇ ਤਾਂ ਉਹਨਾਂ ਨੂੰ ਗਰੁਪ ਵਿਚ ਫਲੈਗ ਕੀਤਾ ਜਾਵੇ ਤਾਂ ਜੋਬਲਾਕ ਲੈਵਲ ਦੇ ਸਮੂਹ ਅਧਿਕਾਰੀ ਹਾਈ ਰਿਸਕ ਪ੍ਰੈਗਨੈਂਸੀ ਆਉਣ ਤੇ ਮਰੀਜ ਨੂੰ ਉਚੇਚੇ ਤੌਰ ਤੇ ਸੇਵਾਂਵਾ ਪ੍ਰਦਾਨ ਕਰ ਸਕਣ ਤਾਂ ਜੋ ਉਸਦੇ ਇਲਾਜ ਵਾਲਾ ਸਫਰ ਸੌਖਾ ਹੋ ਸਕੇ।
ਇਸ ਮੌਕੇ ਅੰਮ੍ਰਿਤਸਰ ਤੋਂ ਸਮਾਜ ਸੇਵੀ ਸੰਸਥਾ 'ਫੁਲਕਾਰੀ ' ਦੇ ਮੈਂਬਰ ਡਾ. ਅਮ੍ਰਿਤਾ ਰਾਣਾ, ਨੇਹਾ ਸ਼ਰਮਾਂ,ਰਾਧਿਕਾ ਅਰੋੜਾ ਅਤੇ ਡਾ.ਗੁਨੀਤ ਕੌਰ ਐਸ.ਐਮ.ਓ. ਈ ਪੀ.ਐਚ.ਸੀ. ਧਿਆਨਪੁਰ ਵਿਸ਼ੇਸ਼ ਤੌਰ ਤੇ ਸੀ.ਐਚ.ਸੀ ਨੌਸ਼ਹਿਰਾ ਮੱਝਾ ਸਿੰਘ ਵਿਖੇ ਆ ਕੇ ਆਪਣਾ ਯੋਗਦਾਨ ਪਾਇਆ । ਡਾ.ਅੰਮ੍ਰਿਤਾ ਰਾਣਾ ਸੀਨੀਅਰ ਰੇਡੀੳਲੋਜਿਸਟ ਨੇ ਸਰਵਾਈਕਲ ਕੈਂਸਰ ਬਾਰੇ ਚਾਨਣਾ ਪਾਇਆ । ਉਹਨਾਂ ਨੇ ਆਏ ਹੋਏ ਸਮੂਹ ਸਟਾਫ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਨੂੰ ਦੱਸਿਆ ਕਿ ਸਰਵਾਈਕਲ ਕੈਂਸਰ ਕਿਸ ਤਰ੍ਹਾਂ ਹੁੰਦਾ ਹੈ,ਇਸ ਦੇ ਕੀ ਲੱਛਣ ਹਨ ਅਤੇ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ।
ਗ੍ਰੀਨ ਕੋਰੀਡੋਰ ਪ੍ਰੋਗਰਾਮ ਦੇ ਅੰਤ ਵਿੱਚ ਡਾ.ਰਸ਼ਮੀ ਵਿਜ ਐਸ.ਐਮ.ਓ. ਈ ਸੀ.ਐਚ.ਸੀ ਨੌਸਹਿਰਾ .ਮੱਝਾ.ਸਿੰਘ ਵੱਲੋ ਆਏ ਹੋਏ ਮੁੱਖ ਮਹਿਮਾਨ ਸਿਵਲ ਸਰਜਨ ਗੁਰਦਾਸਪੁਰ, ਜਿਲ੍ਹਾ ਫੈਮਿਲੀ ਪਲਾਨਿੰਗ ਅਫਸਰ ਗੁਰਦਾਸਪੁਰ ,ਅੰਮ੍ਰਿਤਸਰ ਤੋਂ ਆਏ ਹੋਏ ਸਮਾਜ ਸੇਵੀ ਸੰਸਥਾ ‘ਫੁਲਕਾਰੀ ' ਦੇ ਮੈਂਬਰਾਂ ਅਤੇ ਬਲਾਕ ਨੁਸ਼ਹਿਰਾ ਮੱਝਾ.ਸਿੰਘ ਦੇ ਸਮੂਹ ਅਧਿਕਾਰੀ ਕਰਮਚਾਰੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ।